Aatam Marg - Shrishti Nu Gurmakha Di Lod | Jeevan Katha | Audio Book | Sant Attar Singh Ji✨
Description
#JeevanKatha #SantAttarSinghJi #MastuanaSahibWale #AudioBook #AatamMarg
ਆਤਮ ਮਾਰਗ
ਸ੍ਰਿਸ਼ਟੀ ਨੂੰ ਗੁਰਮੁਖਾਂ ਦੀ ਲੋੜ
ਜਦ ਦੀ ਸ੍ਰਿਸ਼ਟੀ ਬਣੀ ਹੈ, ਗੁਰਮੁਖ, ਸੰਤ ਅਥਵਾ ਸਾਧ ਦੀ ਸਦਾ ਹੀ ਲੋੜ ਰਹੀ ਹੈ। ਸ੍ਰਿਸ਼ਟੀ ਦੇ ਆਦਿ ਤੋਂ, ਸਮੇਂ-ਸਮੇਂ ਗੁਰਮੁਖ ਸੰਤ, ਸਾਧ ਹੁੰਦੇ ਅਤੇ ਕਰਤਾਰ ਦੇ ਹੁਕਮ ਵਿੱਚ ਆਪਣੀ-ਆਪਣੀ ਕਾਰ ਕਰਦੇ ਆਏ ਹਨ। ਸਤਿਗੁਰ ਸੱਚੇ ਪਾਤਸ਼ਾਹ ਆਪਣੀ ਬਾਣੀ ਵਿੱਚ ਇਹਨਾਂ ਦਾ ਜ਼ਿਕਰ ਕਰਦੇ ਹਨ:
ਵਡਹੰਸ ਕੀ ਵਾਰ ਮਹਲਾ ੪ ॥ਪਉੜੀ ॥
ਗੁਰਮੁਖਿ ਪ੍ਰਹਿਲਾਦਿ ਜਪਿ ਹਰਿ ਗਤਿ ਪਾਈ ॥ ਗੁਰਮੁਖਿ ਜਨਕਿ ਹਰਿ ਨਾਮਿ ਲਿਵ ਲਾਈ ॥ ਗੁਰਮੁਖਿ ਬਸਿਸਟਿ ਹਰਿ ਉਪਦੇਸੁ ਸੁਣਾਈ ॥
ਬਿਨੁ ਗੁਰ ਹਰਿ ਨਾਮੁ ਨ ਕਿਨੈ ਪਾਇਆ ਮੇਰੇ ਭਾਈ ॥
ਗੁਰਮੁਖਿ ਹਰਿ ਭਗਤਿ ਹਰਿ ਆਪਿ ਲਹਾਈ ॥੧੩॥ (੫੯੧) ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ ਹਰਨਾਖਸੁ ਨਖ ਬਿਦਰਿਓ ॥ (੮੫੬)
ਕਿਆ ਅਪਰਾਧੁ ਸੰਤ ਹੈ ਕੀ ॥ ਬਾਂਧਿ ਪੋਟ ਕੁੰਚਰ ਕਉ ਦੀਨਾ ॥ (੮੭੦)
ਸਤਿਗੁਰ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਤੀਕਰ ਗੁਰੂ ਦੇ ਸਿੱਖ ਮੌਜੂਦ ਰਹੇ ਹਨ, ਜਿਨ੍ਹਾਂ ਨੂੰ ਸਤਿਗੁਰ ਖੁਦ ਮੰਜੀ ਬਖਸ਼ ਕੇ ਇਹ ਹੱਕ ਦਿੰਦੇ ਰਹੇ ਹਨ ਕਿ ਆਪ ਨਾਮ ਜਪੋ ਅਤੇ ਹੋਰਨਾਂ ਨੂੰ ਜਪਾਓ। ਸਤਿਗੁਰੂ ਨਾਨਕ ਦੇਵ ਜੀ ਨੇ ਭੂਮੀਏਂ ਚੋਰ ਨੂੰ ਤਾਰਿਆ ਅਤੇ ਉਸ ਨੂੰ ਗੁਰਮੁਖ ਬਣਾ ਕੇ ਨਾਮ ਜਪਣ ਅਤੇ ਜਪਾਉਣ ਦਾ ਹੁਕਮ ਦਿੱਤਾ। ਇਸੇ ਤਰ੍ਹਾਂ ਭਾਈ ਲਾਲੋ, ਸਾਲਸਰਾਏ ਜੌਹਰੀ, ਅਧਰਿਕਾ ਗੁਲਾਮ, ਝੰਡਾ ਬਾਢੀ, ਦੇਵਲੂਤ (ਦੇਵਾਂ ਦਾ ਰਾਜਾ), ਕੌਡਾ ਰਾਖਸ਼, ਰਾਜਾ ਸ਼ਿਵ ਨਾਭ ਅਤੇ ਹੋਰ ਅਨੇਕਾਂ ਨੂੰ ਨਾਮ ਕਣੀ ਦੇ ਕੇ ਮੰਜੀਆਂ ਬਖਸ਼ੀਆਂ। ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਮਹਾਰਾਜ ਨੇ ੨੨ ਮੌਜੀਆਂ ਅਤੇ ੫੨ ਪੀੜ੍ਹੀਆਂ ਵਿਦੇਸ਼ਾਂ ਵਿੱਚ ਨਾਮ ਜਪਾਉਣ ਵਾਸਤੇ ਅਸਥਾਪਿਤ ਕੀਤੀਆਂ। ਦਸਮੇਸ਼ ਪਿਤਾ ਨੇ ਭਾਈ ਨੰਦ ਲਾਲ, ਸਾਹਿਬ ਰਾਮ ਕੌਰ (ਅੰਮ੍ਰਿਤ ਛਕ ਕੇ ‘ਬਾਬਾ ਗੁਰਬਖਸ਼ ਸਿੰਘ') ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਅਤੇ ਹੋਰ ਗੁਰਮੁਖ ਸਿੱਖਾਂ ਨੂੰ ਨਾਮ ਜਪਾਉਣ ਅਤੇ ਤੱਤ ਗਿਆਨ ਦੇ ਉਪਦੇਸ਼ ਕਰਨ ਦਾ ਹੱਕ ਬਖਸ਼ਿਆ। ਸੱਚੇ ਪਾਤਸ਼ਾਹ ਆਪਣੀ ਮੁਖਵਾਕ ਬਾਣੀ ਵਿੱਚ ਵੀ ਫ਼ਰਮਾਉਂਦੇ ਹਨ।
To read the full Jeevani of Sant Baba Attar Singh ji, please download our BaruNet Mobile app.